Saturday, April 24, 2010

ਦੇਵ ਥਰੀਕੇ ਦਾ ਇੰਗਲੈਂਡ ਪਹੁੰਚਣ 'ਤੇ ਨਿੱਘਾ ਸਵਾਗਤ -ਮਨਦੀਪ ਖੁਰਮੀ ਹਿੰਮਤਪੁਰਾ

ਦੇਵ ਥਰੀਕੇ ਦਾ ਇੰਗਲੈਂਡ ਪਹੁੰਚਣ 'ਤੇ ਨਿੱਘਾ ਸਵਾਗਤ।

ਸਾਹਿਤਕ ਮਿਲਣੀਆਂ ਦਾ ਦੌਰ ਜਾਰੀ 

ਮਨਦੀਪ ਖੁਰਮੀ ਹਿੰਮਤਪੁਰਾ
ਪੰਜਾਬੀ ਗੀਤਕਾਰੀ ਵਿੱਚ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਹਰਦੇਵ ਦਿਲਗੀਰ ਉਰਫ਼ ਦੇਵ ਥਰੀਕੇ ਵਾਲਾ ਦੇ ਇੰਗਲੈਂਡ ਪਹੁੰਚਣ 'ਤੇ ਉਹਨਾਂ ਦੇ ਚਹੇਤਿਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਦੇਵ ਥਰੀਕੇ ਨੂੰ ਨੇੜਿਉਂ ਜਾਨਣ ਲਈ ਮਾਸਿਕ ਮੈਗਜ਼ੀਨ 'ਸਾਹਿਬ' ਦੇ ਸੰਪਾਦਕ ਡਾ: ਤਾਰਾ ਸਿੰਘ 'ਆਲਮ' ਦੇ ਗ੍ਰਹਿ ਵਿਖੇ ਵਿਸ਼ੇਸ਼ ਮਿਲਣੀ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਡਾ: ਆਲਮ ਨੇ ਦੇਵ ਥਰੀਕੇ ਦੀ ਸਾਹਿਤਕ ਦੇਣ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਹਾਜ਼ਰੀਨ ਨੂੰ ਦੇਵ ਦੇ ਸਾਹਿਤਕ ਸਫ਼ਰ ਤੋਂ ਜਾਣੂੰ ਕਰਵਾਇਆ। ਇਸ ਉਪਰੰਤ ਸਵਾਲਾਂ ਦੇ ਜਵਾਬ ਦਿੰਦਿਆ ਦੇਵ ਥਰੀਕੇ ਨੇ ਕਿਹਾ ਕਿ ਮੇਰੇ ਮਈ ḔਤਵਾḔ ਸ਼ਬਦ ਰੱਬੀ ਨਿਆਮਤ ਵਾਂਗ ਸੀ ਜਿਸਦੀ ਬਦੌਲਤ ਹੀ ਅੱਜ ਮੈਨੂੰ ਦੇਸ਼ ਵਿਦੇਸ਼ ਵਿੱਚ ਰੱਜਵਾਂ ਪਿਆਰ ਮਿਲਿਆ। ਪਰ ਅਜੋਕੇ ਕੈਸੇਟ ਕਲਚਰ ਨੇ ਨਾ ਸਿਰਫ਼ ਜੁਗਾੜਲਾਊ ਤੇ ਬੇਸੁਰੇ ਗਾਇਕ ਪੈਦਾ ਕੀਤੇ ਹਨ ਸਗੋਂ ਪੰਜਾਬੀ ਮਾਂ-ਬੋਲੀ ਦਾ ਵੀ ਮੂੰਹ ਮੁਹਾਂਦਰਾ ਬਦਲਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਉਹਨਾਂ ਕਿਹਾ ਕਿ ਗਾਇਕੀ ਜਾਂ ਗੀਤਕਾਰੀ ਰਾਹੀਂ ਮਾਂ-ਬੋਲੀ ਦੀ ਸੇਵਾ ਤਦ ਹੀ ਸਾਕਾਰ ਹੋਈ ਸਮਝੀ ਜਾ ਸਕਦੀ ਹੈ ਜੇ ਬਾਕਾਇਦਗੀ ਨਾਲ ਕਿਸੇ ਉਸਤਾਦ ਕੋਲੋਂ ਸੇਵਾ ਕਰਨ ਦਾ ਵੱਲ ਸਿੱਖਿਆ ਹੋਵੇ। ਉਹਨਾਂ ਕੰਪਿਊਟਰ ਤਕਨੀਕਾਂ ਜ਼ਰੀਏ ਗਾਇਕ ਅਖਾਉਂਦਿਆਂ ਦੀ ਤੁਲਨਾ ਉਸ ਪੱਖੇ ਨਾਲ ਕੀਤੀ ਜਿਸਦਾ ਬਿਨਾਂ ਬਿਜ਼ਲੀ ਤੋਂ ਕਿਸੇ ਨੂੰ ਕੋਈ ਫਾਇਦਾ ਨਹੀਂ ਹੁੰਦਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸਰਵ ਸ੍ਰੀ ਸੁਖਦੇਵ ਸਿੰਘ ਔਜਲਾ, ਲੋਕ ਗਾਇਕ ਹਰਵਿੰਦਰ ਥਰੀਕੇ, ਸਰਬਜੀਤ ਸਿੰਘ ਗਰੇਵਾਲ ਥਰੀਕੇ, ਪ੍ਰਦੀਪ ਸਿੰਘ, ਖੇਡ ਲੇਖਕ ਜਗਸੀਰ ਧਾਲੀਵਾਲ ਨੰਗਲ, ਪੱਤਰਕਾਰ ਮਨਪ੍ਰੀਤ ਸਿੰਘ, ਪ੍ਰਭਦੀਪ ਸਿੱਧੂ ਹਿੰਮਤਪੁਰਾ, ਗਾਇਕ ਰਾਜ ਸੇਖੋਂ ਆਦਿ ਨੇ ਵੀ ਦੇਵ ਥਰੀਕੇ ਨੂੰ ਜੀ ਆਇਆਂ ਕਹਿਣ ਮਾਤਰ ਆਪਣੇ ਵਿਚਾਰ ਪੇਸ਼ ਕੀਤੇ।

No comments:

Post a Comment